Patiala : 1st June, 2015
 
Seven-Day National Workshop on Leadership and Advocacy organized at Modi College
 
A national level workshop on ‘Leadership and Advocacy’ was organized at M M Modi College in collaboration with Rajiv Gandhi National Institute of Youth Development, Regional Centre, Chandigarh.
Speaking during the workshop Mr. Stanzin Dawa, Project Director of the institute exhorted the participants to learn life skills as well as professional skills so that they become self-reliant and responsible citizens who could serve the nation and the society. He further said that such interactive programmes enable the youth to share their experiences and encounter the challenges that our youth is facing today.
Dr. Khushvinder Kumar, Principal of the College, welcomed the guests and the participants. He further stressed upon the youth to inculcate leadership qualities like knowledge, courage, will power, initiative and sacrifice. He also asked them to participate actively in social and national issues that affect the future of the youth.
Dr. Paramvir Singh, NSS Co-ordinator, Punjabi University, Patiala was the Chief Guest on the occasion. He appreciated the initiative of the organizers of the workshop and said that such workshops provide opportunities to the youth for personality development.
Dr. S. M. Kant, Adviser, Youth Welfare, PTU, Jallandhar spoke on ‘Positive thinking and its impact on human behaviour’.
Dr. Rajeev Sharma, Co-ordinator of the workshop informed that more than 60 students and teachers from Punjab, Haryana, J&K, Leh and Telangana took part in the workshop.
Prof. Sharwan Kumar, Ms. Amanpreet Kaur and Mr. Avinav Thakur also spoke on various aspects of leadership skill development. NSS Programme Officers (Mrs) Jagdeep Kaur conducted the stage and Programme Officer Prof. Harmohan Sharma presented the vote of thanks.
 
ਪਟਿਆਲਾ: 1 ਜੂਨ, 2015
 
ਮੁਲਤਾਨੀ ਮੱਲ ਮੋਦੀ ਕਾਲਜ ਵਿੱਚ 7-ਰੋਜ਼ਾ ‘ਲੀਡਰਸ਼ਿਪ ਅਤੇ ਐਡਵੋਕੇਸੀ’ ਵਿਸ਼ੇ ਤੇ ਰਾਸ਼ਟਰੀ ਵਰਕਸ਼ਾਪ ਆਯੋਜਿਤ
 
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਰਾਜੀਵ ਗਾਂਧੀ ਨੈਸ਼ਨਲ ਇੰਸਟੀਚਿਊਟ ਆਫ਼ ਯੂਥ ਡਿਵੈਲਪਮੈਂਟ, ਰੀਜਨਲ ਸੈਂਟਰ, ਚੰਡੀਗੜ੍ਹ ਦੇ ਸਹਿਯੋਗ ਨਾਲ ‘ਲੀਡਰਸ਼ਿਪ ਐਂਡ ਐਡਵੋਕੇਸੀ’ ਵਿਸ਼ੇ ਤੇ ਸੱਤ-ਰੋਜ਼ਾ ਰਾਸ਼ਟਰੀ ਵਰਕਸ਼ਾਪ ਆਯੋਜਿਤ ਕੀਤੀ ਗਈ।
ਰਾਜੀਵ ਗਾਂਧੀ ਨੈਸ਼ਨਲ ਇੰਸਟੀਚਿਊਟ ਆਫ਼ ਯੂਥ ਡਿਵੈਲਪਮੈਂਟ, ਦੇ ਖੇਤਰੀ ਕੇਂਦਰ ਚੰਡੀਗੜ੍ਹ ਦੇ ਨਿਰਦੇਸ਼ਕ ਸ੍ਰੀ ਸਟੈਨਜ਼ਿਨ ਡਾਵਾ ਨੇ ਇਸ ਮੌਕੇ ਕਿਹਾ ਕਿ 21ਵੀਂ ਸਦੀ ਦੌਰਾਨ ਨੌਜਵਾਨਾਂ ਲਈ ਸਭ ਤੋਂ ਵੱਡੀ ਜ਼ਰੂਰਤ ਇਹ ਹੈ ਕਿ ਉਹ ਜੀਵਨ ਸਬੰਧੀ ਵੱਧ ਤੋਂ ਵੱਧ ਹੁਨਰ ਸਿਖ ਕੇ ਆਪਣੇ ਆਪ ਨੂੰ ਕਿਸੇ ਕਿੱਤੇ ਦੇ ਯੋਗ ਬਣਾਉਣ। ਇਸ ਦੇ ਨਾਲ ਹੀ ਉਹ ਦੇਸ਼ ਅਤੇ ਸਮਾਜ ਪ੍ਰਤੀ ਆਪਣੇ ਫਰਜ਼ ਨਿਭਾਉਣ ਦੇ ਕਾਬਲ ਬਣਨ। ਅਜਿਹੀਆਂ ਵਰਕਸ਼ਾਪਾਂ ਵਿਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਨੌਜਵਾਨ ਆਪਣੇ ਅਨੁਭਵ ਅਤੇ ਤਜਰਬੇ ਸਾਂਝੇ ਕਰਕੇ ਚੁਣੌਤੀਆਂ ਦਾ ਮੁਕਾਬਲਾ ਕਰਨ ਦੇ ਸਮਰੱਥ ਬਣ ਸਕਦੇ ਹਨ। ਦੇਸ਼ ਦੇ ਵਿਕਾਸ ਲਈ ਅਜਿਹੇ ਨੌਜਵਾਨਾਂ ਦੀ ਸਖ਼ਤ ਜ਼ਰੂਰਤ ਹੈ।
ਪੰਜਾਬੀ ਯੂਨੀਵਰਸਿਟੀ ਦੇ ਐਨ.ਐਸ.ਐਸ. ਪ੍ਰੋਗਰਾਮ ਕੋਆਰਡੀਨੇਟਰ ਡਾ. ਪਰਮਵੀਰ ਸਿੰਘ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਵਰਕਸ਼ਾਪ ਦੀ ਕਾਮਯਾਬੀ ਲਈ ਪ੍ਰਿੰਸੀਪਲ ਅਤੇ ਸਟਾਫ਼ ਨੂੰ ਵਧਾਈ ਦਿੰਦਿਆਂ ਭਵਿੱਖ ਵਿੱਚ ਅਜਿਹੇ ਪ੍ਰੋਗਰਾਮ ਕਰਵਾਉਂਦੇ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਅਜਿਹੀਆਂ ਵਰਕਸ਼ਾਪਾਂ, ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਉਭਾਰਨ ਵਿਚ ਲਾਹੇਵੰਦ ਹੁੰਦੀਆਂ ਹਨ।
ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਸਵਾਗਤੀ ਭਾਸ਼ਣ ਵਿੱਚ ਕਿਹਾ ਕਿ ਭਾਰਤ ਦੁਨੀਆਂ ਦਾ ਅਜਿਹਾ ਦੇਸ਼ ਹੈ ਜਿਸ ਵਿੱਚ ਇਸ ਵੇਲੇ ਨੌਜਵਾਨਾਂ ਦੀ ਗਿਣਤੀ ਸਭ ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਇਕ ਸਫ਼ਲ ਜੀਵਨ ਨਿਰਬਾਹ ਲਈ ਲੀਡਰਸ਼ਿਪ ਤੇ ਐਡਵੋਕੇਸੀ ਵਿਸ਼ੇ ਸੰਬੰਧੀ ਪੂਰਨ ਜਾਣਕਾਰੀ ਹੋਣਾ ਤੇ ਇਸ ਪ੍ਰਤਿਭਾ ਵਿੱਚ ਹੁਨਰਮੰਦ ਹੋਣਾ ਅਤਿ ਜ਼ਰੂਰੀ ਹੈ। ਉਨ੍ਹਾਂ ਨੌਜਵਾਨਾਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਜੀਵਨ ਵਿੱਚ ਲੀਡਰਸ਼ਿਪ ਦਾ ਹੁਨਰ ਵਿਕਸਤ ਕਰਨ ਅਤੇ ਆਪਣੀਆਂ ਧਾਰਨਾਵਾਂ ਤੇ ਵਿਚਾਰਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦੂਜਿਆਂ ਸਾਹਮਣੇ ਰੱਖਣ ਦੀ ਸਮਰਥਾ ਪੈਦਾ ਕਰਨ। ਅਜਿਹਾ ਕਰਕੇ ਉਹ ਦੂਜਿਆਂ ਤੇ ਨਿਰਭਰ ਹੋਣ ਦੀ ਬਜਾਏ ਆਪਣੀ ਸਫ਼ਲਤਾ ਲਈ ਆਪਣੇ ਰਾਹ ਆਪ ਹੀ ਬਣਾ ਲੈਣਗੇ ਅਤੇ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਸਮਰੱਥ ਹੋ ਸਕਣਗੇ।
ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ ਦੇ ਯੁਵਕ ਮਾਮਲਿਆਂ ਬਾਰੇ ਸਲਾਹਕਾਰ ਡਾ. ਐਸ. ਐਮ. ਕਾਂਤ ਨੇ ਵਰਕਸ਼ਾਪ ਵਿਚ ਉਸਾਰੂ ਅਤੇ ਹਾਂ-ਪੱਖੀ ਸੋਚ ਦਾ ਮਨੁੱਖ ਦੇ ਵਿਹਾਰ ਉਤੇ ਪ੍ਰਭਾਵ ਵਿਸ਼ੇ ਤੇ ਆਪਣੇ ਵਿਚਾਰ ਰੱਖੇ।
ਵਰਕਸ਼ਾਪ ਦੇ ਕੋਆਰਡੀਨੇਟਰ ਡਾ. ਰਾਜੀਵ ਸ਼ਰਮਾ, ਪ੍ਰੋਗਰਾਮ ਅਫ਼ਸਰ (ਐਨ.ਐਸ.ਐਸ.) ਨੇ ਦੱਸਿਆ ਕਿ ਇਸ ਵਰਕਸ਼ਾਪ ਵਿਚ ਪੰਜਾਬ, ਹਰਿਆਣਾ, ਜੰਮੂ ਕਸ਼ਮੀਰ, ਲੇਹ ਅਤੇ ਤੇਲੰਗਾਨਾ ਰਾਜਾਂ ਦੇ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਤੋਂ 60 ਤੋਂ ਵੱਧ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਭਾਗ ਲਿਆ।
ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੂੰ ਖੇਡ-ਖੇਡ ਵਿੱਚ ਲੀਡਰਸ਼ਿਪ ਅਤੇ ਐਡਵੋਕੇਸੀ ਵਿਸ਼ੇ ਤੇ ਭਰਪੂਰ ਜਾਣਕਾਰੀ ਪ੍ਰਦਾਨ ਕੀਤੀ ਗਈ। ਡਾ. ਰਾਜੀਵ ਸ਼ਰਮਾ ਨੇ ਸੁਣਨ ਦੀ ਕਲਾ, ਲੀਡਰਸ਼ਿਪ ਦੀ ਪ੍ਰਤਿਭਾ, ਤਣਾਓ ਤੇ ਇਸ ਤੋਂ ਬਚਣ ਦੇ ਉਪਾਅ, ਜੀਵਨ ਜਿਉਣ ਦੀ ਕਲਾ, ਧਿਆਨ ਲਾਉਣਾ, ਬਹੁ-ਪੱਖੀ ਬੁੱਧੀ ਅਤੇ ਇਸਦਾ ਪ੍ਰਭਾਵ ਵਿਸ਼ਿਆਂ ਤੇ ਆਪਣੇ ਵਿਚਾਰ ਸਾਂਝੇ ਕੀਤੇ।
ਪ੍ਰੋ. ਸ਼ਰਵਣ ਕੁਮਾਰ ਨੇ ਲੀਡਰਸ਼ਿਪ ਵਿਸ਼ੇ ਤੇ ਜਾਣਕਾਰੀ ਦਿੰਦਿਆਂ ਹਾਜ਼ਰ ਨੌਜਵਾਨਾਂ ਨੂੰ ਆਪਣੇ ਹੁਨਰ ਨਿਖਾਰਨ ਅਤੇ ਨਵੇਂ ਹੁਨਰ ਸਿੱਖਣ ਤੇ ਜ਼ੋਰ ਦਿੱਤਾ।
ਰਾਜੀਵ ਗਾਂਧੀ ਸੰਸਥਾ ਦੀ ਪ੍ਰਾਜੈਕਟ ਅਫ਼ਸਰ, ਅਮਨਪ੍ਰੀਤ ਕੌਰ ਨੇ ਯੁਵਕ ਅਗਵਾਈ ਅਤੇ ਇਸ ਸਬੰਧੀ ਭਰਮ ਅਤੇ ਪ੍ਰਭਾਵਸ਼ਾਲੀ ਸੰਚਾਰ ਪ੍ਰਤਿਭਾ ਸੰਬੰਧੀ ਬੜੇ ਹੀ ਰੌਚਕ ਢੰਗ ਨਾਲ ਜਾਣੂੰ ਕਰਵਾਇਆ।
ਪ੍ਰਾਜੈਕਟ ਸਹਾਇਕ ਅਵਿਨਵ ਠਾਕੁਰ ਨੇ ਨੌਜਵਾਨਾਂ ਦੇ ਸਨਮੁੱਖ ਆਉਣ ਵਾਲੀਆਂ ਔਕੜਾਂ ਤੇ ਉਨਾਂ ਦਾ ਨਿਡਰਤਾ ਨਾਲ ਸਾਹਮਣਾ ਕਰਨ ਦੀ ਕਲਾ ਨੂੰ ਪਾਇਲਟ ਡਰਾਪ, ਰਿਵਰ ਕਰਾਸਿੰਗ ਆਦਿ ਖੇਡਾਂ ਤੇ ਰੋਲ ਪਲੇਅ ਰਾਹੀਂ ਅਪਣਾਉਣ ਦੀ ਸਿਖਲਾਈ ਦਿੱਤੀ।
ਕਾਲਜ ਦੇ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਪ੍ਰੋ. ਜਗਦੀਪ ਕੌਰ ਨੇ ਮੰਚ ਸੰਚਾਲਨ ਦਾ ਕਾਰਜ ਬਾਖੂਬੀ ਨਿਭਾਇਆ ਅਤੇ ਪ੍ਰੋਗਰਾਮ ਅਫ਼ਸਰ ਪ੍ਰੋ. ਹਰਮੋਹਨ ਸ਼ਰਮਾ ਨੇ ਧੰਨਵਾਦ ਦੇ ਸ਼ਬਦ ਕਹੇ।